Search
Punjabi Shayri

Jan 20, 2013

ਵੱਡਿਆਂ ਨੂੰ ਦੇਣਾ ਸਤਿਕਾਰ ਚਾਹੀਦਾ, ਬੱਚਿਆਂ ਨੂੰ ਕਰਨਾਂ ਪਿਆਰ ਚਾਹੀਦਾ।
ਇਕ ਵਾਰੀ ਲੰਗ ਜੇ ਦੁਬਾਰਾ ਆਉਂਦਾ ਨਾ, ਸਮਾਂ 'ਨੀ ਗਵਾਉਣਾ ਇਹ ਬੇਕਾਰ ਚਾਹੀਦਾ।
ਕੀ ਪਤਾ ਕਦੋਂ ਵਾਰ ਕਰ ਜਾਣਾ ਏ, ਵੈਰੀ ਕੋਲੋਂ ਰਹਿਣਾ ਹੁਸ਼ਿਆਰ ਚਾਹੀਦਾ।
ਚੱਜ ਨਾਲ ਪਲ ਜੇ ਬਥੇਰਾ ਇਕ ਹੀ, ਅੱਜ ਕੱਲ੍ਹ ਛੋਟਾ ਪਰਿਵਾਰ ਚਾਹੀਦਾ। 
ਜਿੰਦਗੀ 'ਚ ਪੈਸਾ ਆਉਂਦਾ ਜਾਂਦਾ ਰਹਿੰਦਾ ਏ, ਦਿਲ ਵੱਲੋਂ ਬੰਦਾ ਸਰਦਾਰ ਚਾਹੀਦਾ।
ਸਾਂਭ-ਸਾਂਭ ਕੀਮਤੀ ਸਮਾਨ ਰੱਖੀਏ, ਛੱਡਣਾ 'ਨੀ ਸੁੰਨਾ ਘਰ ਬਾਰ ਚਾਹੀਦਾ।
ਜਿੱਥੇ ਇਨਸਾਨ ਰਹਿੰਦੇ ਹੋਣ ਮਿਲਕੇ, ਇਹੋ ਜਿਹਾ ਵਸਾਉਣਾ ਸੰਸਾਰ ਚਾਹੀਦਾ।

No comments:

Post a Comment

 

Join Me on Facebook

Archive

Blog Widget by LinkWithin